ਪੰਜਾਬ ਦਾ ਮਸ਼ਹੂਰ ਤੇ ਇਤਿਹਾਸਿਕ ਸ਼ਹਿਰ ਪਟਿਆਲਾ ਤੋਂ ਪਹੇਵਾ ਸੜਕ ਤੋਂ 5 ਕਿਲੋਮੀਟਰ ਪੱਛਮ ਵੱਲ ਸਥਾਪਿਤ ਗੁਰਦੁਆਰਾ ਬਾਉਲੀ ਸਾਹਿਬ ਮਿਲਾਪ ਸਰ ਘੜਾਮ ਹੈ। ਇਸ ਦਾ ਪਿਛੋਕੜ ਬਹੁਤ ਵੱਡਾ ਇਤਿਹਾਸ ਹੈ। ਇੱਥੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਅਤੇ ਪੀਰ ਭੀਖਮ ਸ਼ਾਹ ਜੀ ਦਾ ਮਿਲਾਪ ਹੋਇਆ ਇਸੇ ਲਈ ਇਸਦਾ ਨਾਮ ਮਿਲਾਪਸਰ ਹੈ। ਇਸੇ ਜਗ੍ਹਾ ਤੇ ਇੱਕ ਪੁਰਾਤਨ ਬਾਉਲੀ ਹੈ ਜੋ ਅੱਜ ਵੀ ਉਸੇ ਤਰ੍ਹਾਂ ਹੈ ।ਇਹ ਬਾਉਲੀ ਤ੍ਰੇਤੇ ਯੁਗ ਦੇ ਰਾਜੇ ਕੋਹਰਾਮ ਨੇ ਬਣਵਾਈ ਸੀ। ਰਾਜਾ ਕੋਹਰਾਮ ਮਾਤਾ ਕੁਸਲਿਆ ਦਾ ਪਿਤਾ ਸੀ। ਜਦੋਂ ਰਾਜਾ ਦਸਰਤ ਰਾਜਾ ਸੀ ਅਤੇ ਮਾਤਾ ਕੁਸਲਿਆ ਨੂੰ ਵਿਆਹੁਣ ਲਈ ਆਇਆ ਸੀ ਤਾਂ ਬਰਾਤ ਵਿਸਰਾਮ ਲਈ ਇੱਥੇ ਠਹਿਰੀ ਸੀ। ਘੜਾਮ ਦਾ ਪੁਰਾਤਨ ਨਾਮ ਕੋਹਰਾਮ ਸੀ। ਜਦੋਂ ਮੁਸਲਮਾਨ ਮੱਤ ਹੋਂਦ ਵਿੱਚ ਆਇਆ ਤਾਂ ਮੁਸਲਮਾਨ ਧਰਮ ਰਾਮ ਦਾ ਨਾਮ ਨਹੀਂ ਸੀ ਲੈਂਦੇ ਫਿਰ ਇਸ ਕੋਹਰਾਮ ਤੋਂ ਇਸ ਅਸਥਾਨ ਦਾ ਨਾਮ ਘੜਾਮ ਰੱਖ ਲਿਆ।

© All Rights Reserved